ਗੱਲਾਂ ਵਿਚੋਂ ਗੱਲ ਜਈ ਤੇਰੀ ਮੇਰੀ ਸੋਹਣੀਏ
ਕੁੱਲੀ ਏ ਮਹੱਲ ਜਈ ਤੇਰੀ ਮੇਰੀ ਸੋਹਣੀਏ
ਇਕ ਵੇਲੇ ਸੱਤਲੁਜ ਤੇਰੇ ਮੇਰੇ ਪਿਆਰ ਦੇ
ਇਕ ਵੇਲੇ ਛੱਲ ਜਈ ਤੇਰੀ ਮੇਰੀ ਸੋਹਣੀਏ
ਦਿਨ ਚੜ੍ਹੇ ਸੂਰਜਾਂ ਦੀ ਅੱਗ ਨੂੰ ਖਿਲਾਰ ਕੇ
ਰਾਤ ਲੰਘੇ ਕੱਲ੍ਹ ਜਈ ਤੇਰੀ ਮੇਰੀ ਸੋਹਣੀਏ
ਅੰਬਰਾਂ ਤੇ ਤਾਰਿਆਂ ਦੀ ਸਾਰ ਲੈਣ ਚੱਲੀਏ
ਘੋੜੀ ਹੋਵੇ ਵੱਲ ਜਈ ਤੇਰੀ ਮੇਰੀ ਸੋਹਣੀਏ