ਗ਼ਮ ਦਾ ਨਵਾਂ ਨਿਰਾਲਾ

ਗ਼ਮ ਦਾ ਨਵਾਂ ਨਿਰਾਲਾ ਦਿਨ ਹੈ। 

ਖ਼ੂਨ ਰੁਆਵਣ ਵਾਲਾ ਦਿਨ ਹੈ।

ਤੇਰੇ ਸ਼ਹਿਰ ਦੀ ਅਦਾ ਨਿਰਾਲੀ,

ਚਿੱਟੀ ਰਾਤ ਹੈ ਕਾਲਾ ਦਿਨ ਹੈ।

ਰਾਤ ਹੈ ਗ਼ਮ ਦੀ ਭਰੀ ਪਟਾਰੀ,

ਦੁੱਖ ਦਾ ਭਰਿਆ ਪਿਆਲਾ ਦਿਨ ਹੈ।

ਪਹਿਲਾਂ ਲੋਕੀਂ ਇਹ ਮੰਨਦੇ ਸਨ, 

ਨ੍ਹੇਰ ਹੈ ਰਾਤ ਉਜਾਲਾ ਦਿਨ ਹੈ।

ਬਿਰਹੋਂ ਦੇ ਪਥਰੀਲੇ ਰਾਹ 'ਤੇ, 

ਪੈਰੀਂ ਫੁੱਟਿਆ ਛਾਲਾ ਦਿਨ ਹੈ।

📝 ਸੋਧ ਲਈ ਭੇਜੋ