ਗ਼ਮ ਦੀ ਆਰੀ, ਇੱਕ ਤਮਾਸ਼ਾ
ਜਿੰਦ ਵਿਚਾਰੀ, ਇੱਕ ਤਮਾਸ਼ਾ
ਰਹਿਣਾ ਜਾਰੀ, ਇੱਕ ਤਮਾਸ਼ਾ
ਦੁਨੀਆ ਸਾਰੀ, ਇੱਕ ਤਮਾਸ਼ਾ
ਜਾਣ ਨਾ ਸਕਿਆ, ਦੇਖਿਆ ਜਿਸ ਨੇ
ਪਹਿਲੀ ਵਾਰੀ, ਇੱਕ ਤਮਾਸ਼ਾ
ਤਾਜ਼ਾ ਆਉਣ ਹਵਾਵਾਂ, ਢਾਅ ਦੇ
ਚਾਰ ਦੀਵਾਰੀ, ਇੱਕ ਤਮਾਸ਼ਾ
ਝੂਠਾ ਸਾਜ਼ ਮਦਾਰੀ ਵਾਲਾ
ਆਪ ਮਦਾਰੀ, ਇੱਕ ਤਮਾਸ਼ਾ
ਏਸ ਜਹਾਨੋਂ ਅੱਗੇ ਕਰੀਏ
ਮਾਰ ਉਡਾਰੀ, ਇੱਕ ਤਮਾਸ਼ਾ
‘ਅਰਸ਼ਦ’ਮੈਂ ਤੇ ਜੱਗ ਦੇ ਉੱਤੇ
ਇੰਝ ਗੁਜ਼ਾਰੀ, ਇੱਕ ਤਮਾਸ਼ਾ