ਗ਼ਮ ਵੇਲੇ ਨੇੜੇ ਲੱਗੇ ਆਪਣਾ

ਗ਼ਮ ਵੇਲੇ ਨੇੜੇ ਲੱਗੇ, ਉਹੀ ਹੁੰਦਾ ਆਪਣਾ।

 ਖ਼ੁਸ਼ੀਆਂ ਮਨਾਉਣ ਵੇਲ਼ੇ ਤਾਂ, ਭੰਡ ਵੀ ਘਰ ਜਾਵੇ।

 ਡਿਗਣ ਵੇਲੇ ਚੁੱਕ ਜਿਹੜਾ ਸੀਨੇ ਨਾਲ਼ ਲਾ ਲਵੇ।

 ਮਰੇ ਕੋਲ਼ ਭਾਵੇਂ ਰੋਵੇ ਨਾ, ਜ਼ਿੰਮੇਵਾਰੀਆਂ ਨਿਭਾ ਜਾਵੇ।

 ਸੱਜਣਾਂ ਦੀ ਪਰਖ ਹੁੰਦੀ, ਢੱਠੇ ਜਿਹੇ ਚੁਬਾਰੇ ਤੇ।

 ਜਦੋਂ ਕੱਚੀ ਕੰਧ ਡਿਗੇ, ਨਾਲ਼ ਲੇਪ ਲਗਵਾ ਦੇਵੇ।

 ਸੋਹਣਾ ਜਦੋਂ ਰੂਪ ਹੋਵੇ, ਰਾਂਝੇ ਮੱਝਾਂ ਚਾਰਦੇ ਨੇ।

 ਪਿਆਰ ਉਹੀ ਜਿਹੜਾ, ਨਾਲ਼ ਭੌੜੀਆਂ ਨਿਭਾ ਜਾਵੇ।

 ਸੱਜਣ ਮਰਨ ਜਵਾਨੀ, ਲੋਕੀਂ ਤਰਸ ਖਾ ਕੇ ਰੋਂਦੇ ਨੇ।

 ਰਿਸ਼ਤਾ ਉਹੀ ਲੋਕੋ, ਜਿਹੜਾ ਟੁੱਟੀ ਨੂੰ ਗੰਢਾ ਜਾਵੇ

 ਮਾਪੇ ਮਰ ਜਾਣ ਲੋਕੋ, ਬੱਚੇ ਰੁਲ਼ ਜਾਂਦੇ ਨੇ।

 ਖ਼ਾਨਦਾਨੀ ਉਹੀ ਬੰਦਾ, ਜਿਹੜਾ ਕਰ ਕੇ ਦਿਖਾ ਜਾਵੇ।

 ਲੋਕਾਂ ਨੇ ਤਾਂ ਨਾਨਕ ਦਾ ਵੀ, ਕੱਚੀ ਕੰਧ ਕੋਲ ਮੰਜਾ ਡਾਹਿਆ।

 ਇੱਕੋ ਭੈਣ ਨਾਨਕੀ ਦਾ ਵੀਰ, ਜਿਹੜਾ ਕੱਚੀ ਅਮਰ ਕਰਾ ਜਾਵੇ।

📝 ਸੋਧ ਲਈ ਭੇਜੋ