ਗ਼ਮੇ-ਇਸ਼ਕ

ਖਾਣ ਵਾਲੀਆਂ ਚੀਜ਼ਾਂ ਦੀ ਥੋੜ ਕੋਈ ਨਾ, 

ਖਾਓ ਸੋਚ ਕੇ ਤੇ ਬਹੁਤ ਕਮ ਖਾਓ। 

ਬਿਸਕੁਟ ਕਚਰਿਆਂ ਦੇ, ਦਾਲ ਕੰਕਰਾਂ ਦੀ, 

ਜਾਨ ਰਖਿਆ ਲਈ ਕਰਕੇ ਦਮ ਖਾਓ। 

ਕਸਮਾਂ ਖਾਣ ਨੂੰ ਢੇਰਾਂ ਦੇ ਢੇਰ ਪਈਆਂ, 

ਖਾਓ ਸੁੱਕੀਆਂ ਤੇ ਭਾਵੇਂ ਨਮ ਖਾਓ। 

ਜੇਕਰ ਮਾਲ ਹਰਾਮ ਦਾ ਨਹੀਂ ਮਿਲਦਾ, 

ਲਾਓ ਇਸ਼ਕ ਤੇ ਓਸ ਦਾ ਗ਼ਮ ਖਾਓ।

📝 ਸੋਧ ਲਈ ਭੇਜੋ