ਗੰਢ-ਚਤਰਾਵਾ

ਗੰਢ-ਚਤਰਾਵਾ

ਦਿਲ ਦੀ ਸਾਂਝ ਉਮਰ ਦਾ ਨਾਤਾ

ਸੱਚ ਹੋਵੇਗਾ ਜੋ ਸੁਣਦੇ ਹਾਂ

ਇਹ ਸੰਜੋਗ ਲਿਖੇ ਵਿਧ-ਮਾਤਾ

ਪਰ ਆਪਾਂ ਤਾਂ ਦੇਖ ਲਿਆ ਕਰਕੇ ਪਰਤਾਵਾ।

ਨੀਂਦਰ ਓਹਲੇ

ਅੰਗ ਤਾਂ ਠੀਕ ਲੇਫ ਦੇ ਸਾਂਝੀ

ਵੱਖ ਦਿਸ਼ਾਵੀਂ ਕਾਲੇ ਸਾਗਰ

ਠਿੱਲ੍ਹਦੇ ਨੇ ਖ਼ਾਬਾਂ ਦੇ ਮਾਂਝੀ

ਅੜੀਅਲ ਇੱਛਾ ਕੇਹੀ ਗੰਢ-ਪੋਟਲੀ ਖੋਹਲ।

ਮੰਨ ਲਈਏ

ਆਪੋ ਆਪਣਾ ਦੁੱਖ ਸਹਿਣਾ ਹੈ

ਦੋਹਾਂ ਦੇਹਚਸਪੀ ਤੋਂ ਪਿੱਛੋਂ

ਆਪੋ ਆਪਣਾ ਸਾਹ ਲੈਣਾ ਹੈ

ਗਿਲੇ ਜਹੀ ਗੱਲ ਰੋਸ ਨਿਹੋਰਾ ਕੁਝ ਨਾ ਕਹੀਏ।

📝 ਸੋਧ ਲਈ ਭੇਜੋ