ਜੇ ਤਿੜਕੇ ਹੋਏ ਰਿਸ਼ਤੇ ਦਾ
ਤੈਨੂੰ ਵੀ ਕੁਝ ਅਹਿਸਾਸ ਨਹੀਂ
ਤਾਂ ਤੇਰੇ ਕੂਲੇ ਲਫ਼ਜ਼ਾਂ ‘ਤੇ
ਮੈਨੂੰ ਵੀ ਹੁਣ ਵਿਸ਼ਵਾਸ ਨਹੀਂ
ਸੁਣ ਦੂਰ ਵਗਦੀਏ ਨਦੀਏ ਨੀ
ਕਿੰਨੇ ਥਲ ਗਾਹ ਕੇ ਆਇਆ ਸੀ
ਕਿਉਂ ਤੇਰੇ ਪਾਣੀ ਗੰਧਲੇ ਨੇ
ਕਿਉਂ ਮੇਰੇ ਮਨ ਵੀ ਪਿਆਸ ਨਹੀਂ
ਕਾਹਦਾ ਗਰਜ਼ਾਂ ਦਾ ਜਿਉਣਾ ਏ
ਐਵੇਂ ਉਮਰਾਂ ਨੂੰ ਮਿਹਣਾ ਏ
ਇਹ ਤਰਲਾ ਹੈ ਅਣਸਰਦੇ ਦਾ
ਇਸ ਵਿੱਚ ਕੋਈ ਧਰਵਾਸ ਨਹੀਂ
ਸੱਚ, ਸੁਹਜ, ਸਹਿਜ ਦੇ ਮਹਿੰਗੇ ਭਾਅ
ਕਈ ਸੱਖਣੇ ਝੂਠ ਵਿਹਾਜੇ ਤੂੰ
ਇਹ ਸੂਚੀ ਬੜੀ ਲੰਮੇਰੀ ਏ
ਪਰ ਸੂਚੀ ਤਾਂ ਇਤਿਹਾਸ ਨਹੀਂ
ਹੈ ਮਾਣ ਖੁਣ ਲਿਆ ਨਾਂ ਆਪਣਾ
ਤੂੰ ਸੰਗਰਮਰਮਰ ਤੀ ਸਿੱਲ ਉੱਤੇ
ਜੇ ਸੁਪਨਾ ਸਿਰਜ ਲਿਆ ਹੁੰਦਾ
ਦਿਲ ਰਹਿੰਦਾ ਇਵੇਂ ਉਦਾਸ ਨਹੀਂ।