ਗੰਗਾ ਕੀ ਕੀ ਢੋਏ

ਗੰਗਾ ਕੀ ਕੀ ਢੋਏ  

ਪਾਪੀਆਂ ਦੇ ਪਾਪ  

ਧੋਂਦਿਆਂ ਧੋਂਦਿਆਂ ਥੱਕ ਗਈ 

ਮੈਲੀ ਹੋ ਗਈ  

ਭਰ ਗਈ ਅਪਰਾਧ ਬੋਧ ਨਾਲ  

ਸ਼ੰਕਾ ਸੀ ਮਨ ਵਿੱਚ  

ਇੰਨੇ ਪਾਪ  

ਕਿਵੇਂ ਧੋਵਾਂਗੀ

ਰੋਜ਼ ਵਧਦੇ ਹੀ ਜਾਂਦੇ ਨੇ  

ਉਪਰੋਂ ਲਾਸ਼ਾਂ ਦੇ ਢੇਰ  

ਪਰ ਇਹ ਬੇਕਸੂਰ ਲੋਕਾਂ ਦੇ  

ਜਿਨ੍ਹਾਂ ਦਾ ਪਾਪ ਸਿਰਫ਼ ਗ਼ਰੀਬੀ ਸੀ

ਗੰਗਾ ਫਿਰ ਸੁਰ ਨਦੀ ਹੈ  

ਕਿਵੇਂ ਨਾ ਅਪਨਾਉਣ ਦੀ ਲਾਸ਼ਾਂ ਨੂੰ  

ਜਿਨ੍ਹਾਂ ਤੋਂ ਮੂੰਹ ਮੋੜ ਲਿਆ  

ਘਰਦਿਆਂ ਨੇ ਤੇ ਹਾਕਮਾਂ ਨੇ  

ਗੰਗਾ ਦਾ ਧਰਮ ਹੈ  

ਹਰ ਸ਼ਰਨਾਗਤ ਨੂੰ ਪਨਾਹ ਦੇਣਾ  

ਉਹ ਨਿਭਾ ਰਹੀ ਹੈ ਆਪਣਾ ਧਰਮ  

ਅਧਰਮੀ ਤਾਂ ਅਸੀਂ ਹੋ ਗਏ  ਹਾਂ 

📝 ਸੋਧ ਲਈ ਭੇਜੋ