ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ

ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ,

ਤੇ ਕੋਈ ਹੁਕਮ ਚਲਾਏ ਹੰਕਾਰ ਦੇ ਨਾਲ ।

ਮੱਤ ਬੰਦਿਆਂ ਦੀ ਗਈ ਕਿਉਂ ਮਾਰੀ,

ਉਹ ਤੇ ਸਭਨਾਂ ਨੂੰ ਮਿਲਦਾ ਏ ਪਿਆਰ ਦੇ ਨਾਲ ।

ਕਰਦਾ ਖ਼ੁਲਕ ਹੈ ਰਾਜ ਜਹਾਨ ਉੱਤੇ,

ਹੁਕਮ ਚੱਲੇ ਨਾ ਸਦਾ ਤਲਵਾਰ ਦੇ ਨਾਲ ।

ਹੱਥੋਂ ਛੱਡਿਆ ਰੱਬ ਦਾ ਜਿਨ੍ਹਾਂ 'ਦਾਮਨ',

ਉਹ ਨਮਰੂਦ ਮਿਟ ਗਏ ਪਹਿਲੇ ਵਾਰ ਦੇ ਨਾਲ ।

📝 ਸੋਧ ਲਈ ਭੇਜੋ