ਇਹ ਗਰਦ ਦੀ ਮਹੀਨ ਪਰਤ

ਜਿਸ ਥਾਂ ‘ਤੇ ਵੀ ਜੰਮਦੀ

ਸਰੂਪ ਧੁੰਦਲਾ ਕਰਦੀ

ਹੌਲੀ ਹੌਲੀ

ਬਦਲ ਦਿੰਦੀ ਹੈ ਸਭ ਕੁਝ

ਚਾਹੇ ਗ਼ਰਦ ਝਾੜੋ ਤਹਿ ਤੋਂ

ਫਿਰ ਵੀ ਹੇਠੋਂ

ਉਹ ਕੁਝ ਨਾ ਦਿਸਦਾ ਹੁੰਦਾ ਹੇਠਾਂ ਜੋ ਲਿਸ਼ਕਦਾ/ਚਮਕਦਾ

ਗ਼ਰਦ ਦੀ ਪਰਤ ਜੰਮਣ ਤੋਂ ਪਹਿਲਾਂ

📝 ਸੋਧ ਲਈ ਭੇਜੋ