ਮਿੱਟੀ ਹਾਂ ਭਾਵੇਂ ਮੈਂ
ਪਰ ਐਨੀ ਵੀ ਨਾ ਦਰੜ
ਗਰਦ ਬਣ ਕੇ
ਧੁੰਦਲੀ ਕਰ ਦੇਵਾਂ
ਤੇਰੇ ਤਾਜ ਦੀ ਚਮਕ ਨੂੰ।
ਵਿਪਰੀਤ
ਰੁੱਖ
ਅੱਗ
ਹਵਾ
ਤੇ ਪਾਣੀ
ਬਦਨੀਤੇ ਨਹੀਂ ਹੁੰਦੇ ਕਦੇ,
ਤਾਂ ਹੀ ਤਾਂ
ਰੁੱਖ ਵੱਢ ਦਿੱਤੇ ਜਾਂਦੇ ਨੇ
ਅੱਗ ਬੁਝਾ ਦਿੱਤੀ ਜਾਂਦੀ ਹੈ
ਹਵਾ ਨੂੰ ਤਲਵਾਰਾਂ ਮਾਰੀਆਂ ਜਾਂਦੀਆਂ ਨੇ
ਪਾਣੀ ਡੀਕ ਲਏ ਜਾਂਦੇ ਨੇ।
ਬੰਦਾ ਕਿੱਥੇ ਸਹਾਰ ਸਕਦੈ
ਕਿਸੇ ਨੂੰ
ਉਸਦੇ ਸੁਭਾਅ ਦੇ ਵਿਪਰੀਤ।