ਗੜੀ ਚਮਕੌਰ ਵਾਲੀ

ਅਸੀਂ ਭੁੱਲੇ ਨਹੀਂ ਗੜੀ ਚਮਕੌਰ ਵਾਲੀ,

ਸਾਨੂੰ ਕੰਧ ਚੇਤੇ, ਸਾਨੂੰ ਸਰਹੰਦ ਚੇਤੇ ,

ਦਿੱਤਾ ਨਹੀਂ ਬੇਦਾਵਾ ਜਿਹਨਾਂ ਗੁਰਾਂ ਨੂੰ ਜੀ

ਚੜਦੇ ਗੋਬਿੰਦ ਦੇ ਸੋਹਣੇ ਉਹ ਚੰਦ ਚੇਤੇ,

ਵਿਸਰੀ ਨਹੀਂ ਤਸਵੀਰ ਸਾਨੂੰ ਜ਼ਾਲਮਾਂ ਦੀ

ਸੂਬਾ ਸਰਹੰਦ ਚੇਤੇ, ਸੂਚਾ ਨੰਦ ਚੇਤੇ,

ਅਸੀਂ ਭੁੱਲੇ ਨਹੀਂ ਪੰਨੇ ਇਤਿਹਾਸ ਵਾਲੇ

ਕਟਾਏ ਗੁਰਾਂ ਲਈ ਜਿਨਾਂ ਨੇ ਬੰਦ ਬੰਦ ਚੇਤੇ,

ਮਾਤਾ ਗੁਜਰੀ ਤੇ ਛੋਟੇ ਛੋਟੇ ਲਾਲ ਤੇਰੇ

ਜਿੱਥੋਂ ਜਿੱਥੋਂ ਵੀ ਗੁਜਰੇ ਉਹ ਪੰਧ ਚੇਤੇ,

ਮਾਛੀਵਾੜੇ ਦੇ ਕੱਖਾਂ ਨੂੰ ਸਰੂਰ ਚੜਿਆ 

ਵਰਤੇ ਜੰਗਲਾਂ ਦੇ ਵਿਚ ਜੋ ਆਨੰਦ ਚੇਤੇ !

📝 ਸੋਧ ਲਈ ਭੇਜੋ