ਛਲਕ ਛਲਕ ਗਈਆਂ ਅੱਖੀਆਂ 

ਮਨ ਮਾਰੂ ਲੱਜ਼ਤਾਂ ਚੱਖੀਆਂ 

ਛਲਕ ਛਲਕ ਗਈਆਂ ਅੱਖੀਆਂ

ਕੇਹੀ ਇਸ਼ਕੇ ਦੀ ਰੁੱਤ ਮਾਣੀ 

ਕੂੜ ਕੁੜੱਤਣ ਰੂਹ ਦੇ ਹਾਣੀ 

ਸਾਹਵਾਂ ਹੱਕੀਆਂ ਬੱਕੀਆਂ 

ਛਲਕ ਛਲਕ ਗਈਆਂ ਅੱਖੀਆਂ

ਜੀਨ ਮਰਨ ਮਾਹੀ ਸੰਗ ਲਾ ਕੇ 

ਹੱਥੀਂ ਆਪਣਾ ਆਪ ਮੁਕਾ ਕੇ 

ਆਪੇ ਹੱਡੀਆਂ ਚੱਕੀਆਂ

ਛਲਕ ਛਲਕ ਗਈਆਂ ਅੱਖੀਆਂ

ਸੱਜਣ ਕਟਾਰੀ ਅੰਤਰ ਮਾਰੀ 

ਤੜਪ ਤੜਪਤ ਗਿਰਿਆ ਜ਼ਾਰੀ 

ਚੋਟਾਂ ਲੱਗੀਆਂ ਪਕੀਆਂ 

ਛਲਕ ਛਲਕ ਗਈਆਂ ਅੱਖੀਆਂ

📝 ਸੋਧ ਲਈ ਭੇਜੋ