ਕਾਇਨਾਤ ਦੇ ਨਾਂ

ਜਿੰਦ ਮੇਰੀਏ ਨੀ, 

ਜਿੰਦ ਮੇਰੀਏ ਨੀ

ਕੋਈ ਕੀ ਜਾਣੇ ਦਿਲ ਦੀਆਂ ਲੱਗੀਆਂ 

ਅੱਖੀਆਂ 'ਚੋਂ ਨਦੀਆਂ ਦਿਨ ਰਾਤ ਵਗੀਆਂ 

ਲੰਮੀ ਉਦਾਸੀ ਜਿੰਦੜੀ ਪਿਆਸੀ 

ਮੁਖ ਮੋੜ ਬੈਠੇ ਨੈਣਾਂ ਦੇ ਵਾਸੀ

ਜਿੰਦ ਮੇਰੀਏ ਨੀ, 

ਜਿੰਦ ਮੇਰੀਏ ਨੀ

ਚਾਵਾਂ ਦੇ ਮੇਲੇ ਵਿੱਚ ਪੈ ਗਈਆਂ ਕਣੀਆਂ 

ਦੁਨੀਆ ਕੀ ਜਾਣੇ ਸਾਡੇ ਦਿਲ ’ਤੇ ਕੀ ਬਣੀਆਂ 

ਗਲੀਆਂ 'ਚੋਂ ਸਿੰਮਦੇ ਨੇਂ ਸਾਹਵਾਂ ਦੇ ਪਾਣੀ 

ਲੰਮੀਆਂ ਜੁਦਾਈਆਂ ਦੇ ਗਏ ਉਮਰਾਂ ਦੇ ਹਾਣੀ 

ਸੂਲੀ ਤੇ ਟੰਗੀਆਂ ਆਸਾਂ ਗੁਲਾਬੀ 

ਹੰਝੂਆਂ ਨੇ ਕੀਤਾ ਖ਼ਾਕੀ ਤੋਂ ਆਬੀ

ਜਿੰਦ ਮੇਰੀਏ ਨੀ, 

ਜਿੰਦ ਮੇਰੀਏ ਨੀ

ਕੰਨਾਂ 'ਚ ਗੂੰਜਦੀਆਂ ਚੱਪ ਦੀਆਂ ਚੀਕਾਂ 

ਵਸਲਾਂ ਨੂੰ ਪੈ ਗਈਆਂ ਲੰਮੀਆਂ ਤਰੀਕਾਂ 

ਕੰਧਾਂ 'ਤੇ ਮਾਰੀ ਜਾਵਾਂ, ਗਿਣ ਗਿਣ ਲੀਕਾਂ 

ਆਪੇ ਮੈਨੂੰ ਆਪਣੀਆਂ ਲੱਗੀਆਂ ਉਡੀਕਾਂ

ਇੱਕੋ ਸਾਹੇ ਸਾਰੀ, ਜ਼ਿੰਦਗੀ ਗੁਜ਼ਾਰੀ 

ਲੱਗਦੀ ਧਰਤੀ ਥਾਂ ਕੋਈ ਭਾਰੀ

ਜਿੰਦ ਮੇਰੀਏ ਨੀ, 

ਜਿੰਦ ਮੇਰੀਏ ਨੀ

📝 ਸੋਧ ਲਈ ਭੇਜੋ