ਦੋ ਸਰੀਰਾਂ ਦੇ 

ਇਕ ਹੋਣ ਦਾ ਗਵਾਹ 

ਸਮਾਜ ਕਾਨੂੰਨ ਨੂੰ ਮੰਨਦਾ

ਜਾਂ

ਧਰਮ ਗ੍ਰੰਥਾਂ ਨੂੰ

ਅਸੀ ਕਿੱਥੋਂ ਲਿਆਵਾਂਗੇ ਗਵਾਹ। 

ਸਾਡੀਆਂ ਰੂਹਾਂ ਦੇ 

ਮੇਲ ਦੀ ਗਵਾਹ ਹੈ 

ਕੁਦਰਤ ਚੰਨ  ਤੇ ਤਾਰੇ 

ਸਾਰੇ ਦੇ ਸਾਰੇ। 

ਕੱਤਕ ਦੀ ਹਵਾ

ਅੱਧੀ ਰਾਤ 

ਵੇਲ ਬੂਟੇ

ਖੇਤਾਂ ਵਿਚਲੀਆਂ 

ਸੁੰਨਸਾਨ ਪਗ-ਡੰਡੀਆਂ। 

ਦੂਰ ਸ਼ੈਲਰ ਦੀ

ਫਲੱਡ ਲਾਈਟ 

ਚੁਬੱਚਾ 

ਉਸਦੇ ਵਿਚ ਉੱਛਲਦਾ ਕੁੱਦਦਾ ਪਾਣੀ

ਮਿੱਟੀ

ਵੱਟਾਂ

ਖ਼ਾਲ ਵਿਚਲੀ ਕਾਹੀ

ਇਹ ਸਭ ਕਿਵੇਂ ਦੇਣਗੇ 

ਗਵਾਹੀ। 

📝 ਸੋਧ ਲਈ ਭੇਜੋ