ਕਦੇ ਬਰਫ਼ੀਲਾ ਪਾਣੀ ਕਦੇ ਅੱਗ ਵਰਗਾ

ਦੀਦਾਰ ਤੇਰਾ ਲੱਗੇ  ਯਾਰ ਰੱਬ ਵਰਗਾ

ਜੱਗ ਭਾਵੇਂ ਰਹੇ ਹੋਰ ਲੱਖ ਵਸਦਾ

ਇਕ ਤੂੰ ਹੀ ਲੱਗੇਂ ਸਾਰੇ ਜੱਗ ਵਰਗਾ

ਚੁੱਕ ਚੁੱਕ ਅੱਡੀਆਂ ਮੈਂ ਦੇਖਾਂ ਉੱਤੇ ਨੂੰ 

ਕਿਤੋਂ ਪੈਂਦਾ ਜੇ ਭੁਲੇਖਾ ਤੇਰੀ ਪੱਗ ਵਰਗਾ

 

ਪਿਆਰ ਤੇਰਾ ਦੇਖ ਕੇ ਮੈਂ ਡਰਾਂ ਸੱਜਣਾਂ 

ਕੋਈ ਦੇਖ ਨਾ ਲਵੇ ਚੋਰ ਠੱਗ ਵਰਗਾ

ਬੰਦੇ ਭਾਵੇਂ ਹੋਰ ਵੀ ਨੇ ਮਾੜੇ ਜੱਗ ਤੇ

ਮਾੜਾ ਨਹੀਂ ਹੁੰਦਾ ਪਰ ਲਾਈਲੱਗ ਵਰਗਾ

ਦਿਲਾਂ ਵਾਲੀ ਸਾਂਝ ਦੀ ਕਮਾਲ ਹੋ ਗਈ

ਪਿਆਰ ਦੀ ਤਾਂ ਲੱਗੇ ਸ਼ਮੀ ਹੱਦ ਵਰਗਾ

📝 ਸੋਧ ਲਈ ਭੇਜੋ