ਗਜ਼ਲ ਮੇਰੀ ਦੇ ਖਿਆਲ ਗੁਆਚੇ ਲੱਭੇ ਨਹੀਂ,
ਸੱਜਣ ਇਸੇ ਸਾਲ ਗੁਆਚੇ ਲੱਭੇ ਨਹੀਂ,
ਰੱਖਦੇ ਸੀ ਜੋ ਖਿਆਲ ਮੇਰੇ ਕਦਮਾਂ ਦਾ
ਤੁਰਦੇ ਤੁਰਦੇ ਨਾਲ ਗੁਆਚੇ ਲੱਭੇ ਨਹੀ,
ਅਸਲੋਂ ਝੂਠਾ ਪੈ ਗਿਆ ਉਸਦੇ ਸਾਵੇਂ ਮੈਂ
ਮੇਰੀ ਮੁੱਛ ਦੇ ਵਾਲ ਗੁਆਚੇ ਲੱਭੇ ਨਹੀਂ,
ਮਜ਼ਦੂਰੀ ਕਰਨ ਲਈ ਭੇਜੇ ਛੱਡ ਪੜਾਈ ਨੂੰ
ਬੁੱਢੀ ਮਾਈ ਦੇ ਬਾਲ ਗੁਆਚੇ ਲੱਭੇ ਨਹੀਂ,
ਮੇਰੇ ਵੀ ਤੂੰ ਤੋਹਫੇ ਭੇਜੇ ਸਾਂਭੇ ਨਹੀਂ
ਤੇਰੇ ਵੀ ਦਿੱਤੇ ਸ਼ਾਲ ਗੁਆਚੇ ਲੱਭੇ ਨਹੀਂ,
ਇੱਕਠੇ ਕਰਦੇ ਰਹਿ ਗਏ ਆਪਾਂ ਠੀਕਰੀਆਂ
ਹੀਰੇ, ਮੋਤੀ, ਲਾਲ ਗੁਆਚੇ ਲੱਭੇ ਨਹੀਂ,
ਗਜ਼ਲ ਮੇਰੀ ਹੁਣ ਖਾਲੀ ਖਾਲੀ ਲੱਗਦੀ ਹੈ
ਜੋ ਸ਼ੇਅਰ ਸੀ ਬਾ-ਕਮਾਲ ਗੁਆਚੇ ਲੱਭੇ ਨਹੀਂ