ਪੈਂਡੇ ਬਿਖੜੇ, ਕੁਵੇਲਾ ਵੀ ਹੋ ਚੱਲਿਆ,
ਕੀਕੂਾ ਉੱਪੜੇਂ ਟਿਕਾਣੇ ੳੱਤੇ ਬੱਲਿਆ ।
ਬੜੇ ਚੰਗੇ ਦਿਨ ਸੀਗੇ, ਪਿੰਡ ਜਦੋਂ ਰਹਿੰਦੇ ਸੀ,
ਯਾਰਾ ਨਾਲ ਖੇਡਦੇ ਤੇ, ਛੱਤ ਉੱਤੇ ਪੈਂਦੇ ਸੀ।
ਕਾਹਦੀ ਕਰਲੀ ਪੜਾਈ, ਬੱਸ ਫੋਕੀ ਹੈ ਚੜਾਈ,
ਪਾ 99 ਦੇ ਗੇੜ ਵਿੱਚ ਦਵੱਲਿਆ ....
ਥਾਂ ਥਾਂ ਤੇ ਦਾਣਾ ਪਾਣੀ, ਦਾਤੇ ਨੇ ਖਿੰਡਾ ਦਿੱਤਾ,
ਉਹਤੋਂ ਮਾੜੀ ਹੋਈ, ਇੰਜੀਨਿਅਰ ਜੋ ਬਣਾ ਦਿੱਤਾ।
ਲੋਕਾਂ ਭਾਣੇ ਲੁੱਟੇ ਬੁੱਲੇ, ਸਾਡੇ ਤੱਪੜ ਨੇ ਰੁਲੇ,
ਇਹ ਨਰਕ ਨੀ ਹੋਣਾ ਹੋਰਾਂ ਝੱਲਿਆ........
ਅੱਖਾਂ ਡਿੰਮ ਹੋਈਆਂ ਤੇ ਝੁਕਾ ਲਿਆ ਏ ਧੌਣ ਨੂੰ ,
ਘਰ ਬੱਸ ਆਈਦਾ ਹੈ, ਰੋਟੀ ਖਾ ਕੇ ਸੌਣ ਨੂੰ ।
ਇਹਨਾਂ ਅੱਤ ਬੜੀ ਚੱਕੀ, ਕਹਿੰਦੇ ਕਰਨੀ ਤੱਰਕੀ,
ਇਥੇ ਹਰ ਕੋਈ ਫਿਰਦਾ ਹੈ ਹੱਲਿਆ .......
ਰੱਬ ਦਾ ਹੈ ਵਾਸਤਾ ਕੋਈ ਸਮੇ ਨੂੰ ਵਧਾ ਦਿਓ,
ਚੈਨ ਨਾਲ 8 ਘੰਟੇ ਸਾਨੂੰ ਵੀ ਸੁਆ ਦਿਓ।
"ਮੰਡੇਰ" ਬਚਣਾ ਨੀ ਧੇਲਾ, ਜਦੋਂ ਖੁੰਝ ਜਾਣਾ ਵੇਲਾ,
ਇਸ ਦੌੜ ਨੂੰ ਜੇ ਨਾ ਗਿਆ ਠੱਲਿਆ ......