ਗੀਤ ਅੱਲਾ ਦੇ ਰਿੰਮ ਝਿੰਮ ਸੁੱਤੇ

ਦੂਰ ਨਦੀ ਦੇ ਤੀਰ

ਮੋਨ ਖਲੋਤਾ ਸਬਰ ਦਾ ਜੋਗੀ

ਝਿੰਮ ਝਿੰਮ ਰੈਣ ਗੰਭੀਰ

ਕਵਨ ਦੇਸ ਬਉਰਾਣੇ ਚੱਲੀ

ਹੋਈ ਰੈਣ ਫ਼ਕੀਰ ?

ਮੇਰੇ ਅੱਥਰੂ ਕਲਵਲ ਕਲਵਲ

ਕਿਸ ਸੂਰਜ ਦੀ ਪੀੜ ?

ਫ਼ਜਰਾਂ ਦੇ ਰਾਹੀ ਸੱਥਰੀਂ ਸੁੱਤੇ

ਡੂੰਘੇ ਮਨ ਦਿਲਗੀਰ-

ਸ਼ਮਸ਼ੀਰਾਂ ਤੇ ਨੀਂਦਾਂ ਦੀ ਅੱਗ

ਬਲਦੀ ਰਹੇ ਅਖ਼ੀਰ

📝 ਸੋਧ ਲਈ ਭੇਜੋ