ਗਹਿਣੇ ਵੇਖ ਸੋਚਦੀ

ਲੋਕਾਂ ਦੇ ਗਲ ਗਹਿਣੇ, ਵੇਖ ਸਾਂ ਸੋਚਦੀ,

ਕਿੰਨੇ ਲੋਕੀਂ ਵੇਂਹਦੇ ਹੋਣੇ, ਫੱਬੀਆਂ ਨੂੰ  ।

ਸਾਡੇ ਤਨ 'ਤੇ ਚਿੱਟੇ ਰੰਗਾ ਸੂਟ ਸੀ,

ਵੇਖਾਂ ਸੂਟ 'ਤੇ ਪਾਈਆਂ ਜਿ੍ਹੰਨਾਂ, ਡੱਬੀਆਂ ਨੂੰ  

ਭਲੇ ਮਾਣਸ ਸਾਂ, ਚੁੱਪ ਬੈਠ ਕੇ ਤੱਕੀ ਗਏ,

ਲੋਕੀਂ ਚੰਗਾ ਕਹਿੰਦੇ ਵੇਖੇ ਕੱਬੀਆਂ ਨੂੰ  ।

ਤੈਨੂੰ ਡਿੱਠਾ, ਤੇਰੇ ਹੋ ਕੇ ਬੈਠ ਗਏ,

ਲੋਕੀਂ ਲੱਭਣ ਤੁਰੇ ਪਏ ਪੀਰਾਂ, ਨਬੀਆਂ ਨੂੰ  ।

ਨਾ ਸੀ ਕੰਨੀਂ ਵਾਲ਼ੇ, ਨਾ ਹੱਥੀਂ ਚੂੜੀਆਂ,

ਨਾ ਗਲੇ ਵਿੱਚ ਗਾਨੀ, ਨਾ ਹੀ ਤੱਕੀਆਂ ਤੂੰ

ਅੱਖਾਂ ਵਿੱਚ ਨਾ ਕੱਜਲਾ, ਨਾ ਬੁੱਲੀਂ ਦੰਦਾਸਾ ਸੀ,

ਕਲਮ 'ਤੇ ਕਾਪੀ ਵੇਖ, ਸੱਜਣ ਨੂੰ  ਤੱਕਿਆ ਤੂੰ

ਚਿੱਟੇ ਦੰਦ ਹੱਸੇ ਤੇ ਲੰਮੀ ਗੁੱਤ ਕਾਲੀ,

ਪਟਿਆਲਾ-ਸ਼ਾਹੀ ਸੂਟ, ਵੇਖ ਕੇ ਹੱਸਿਆ ਤੂੰ

ਤੂੰ ਹੈਂ ਸਭ ਤੋਂ ਸੋਹਣਾ, ਸੱਜਣਾ ਦਿਲ ਦੇ ਆਖਿਆਂ

ਬਿਨ ਗਹਿਣਿਆਂ ਕਾਹਤੋਂ, ਏਨਾਂ ਫੱਬਿਆ ਤੂੰ

ਗਹਿਣਿਆਂ ਵਾਲੀਆਂ ਤੈਥੋਂ ਨਹੀਓਂ ਸੋਹਣੀਆਂ,

ਸੂਰਜ ਵਰਗਾ ਦੀਪ ਲੱਗੇ ਮੈਨੂੰ ਜਗਿਆ ਤੂੰ

ਗਹਿਣੇ ਜਾਪਣ ਸੱਜਣ, ਜਿੰਨ੍ਹਾਂ ਗਲ ਲਾਇਆ,

ਛੱਡ ਸਰਬ ਸਭ ਗੱਲਾਂ, ਤੂੰ ਬੇ-ਢਬੀਆਂ ਨੂੰ  ।

ਚਿੱਟੀ ਚੁੰਨੀ ਫੱਬਣ ਲੱਗੀ, ਗਲ ਲਾ ਲਈ,

ਦਾਗ਼ ਲੱਗਣ ਨਾ ਦੇਣਾ, ਸੱਜਣ ਲੱਭਿਆਂ ਨੂੰ  ।

ਨੈਣ ਝੁਕਾ ਕੇ ਹਯਾ ਦਾ ਸੁਰਮਾਂ, ਲੋੜਾਂ ਹੁਣ,

ਸੱਜਣਾ ਮੱਥਾ ਚੁੰਮ ਲਿਆ, ਨਹੀਂ ਕੋਈ ਥੋੜਾਂ ਹੁਣ

📝 ਸੋਧ ਲਈ ਭੇਜੋ