ਘੜੀ ਇਕੁ ਦੇ ਮਿਜਮਾਨੁ

ਘੜੀ ਇਕੁ ਦੇ ਮਿਜਮਾਨੁ ਮੁਸਾਫਰ,

ਪਈਆਂ ਤਾਂ ਰਹਿਣ ਸਰਾਈਂ

ਕੋਟਾਂ ਦੇ ਸਿਕਦਾਰ ਸੁਣੀਦੇ,

ਅੱਖੀ ਦਿਸਦੇ ਨਾਹੀਂ ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,

ਕੋਈ ਕਹੀਂ ਦਾ ਨਾਹੀਂ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,

ਹਰਿ ਦਮ ਸਾਈਂ ਸਾਈਂ ।2।

📝 ਸੋਧ ਲਈ ਭੇਜੋ