ਗ਼ੈਨ-ਗ਼ੈਰ ਕੇਹਾ ਮੈਂਡੀ ਜਾਨ ਦਾ ਮੁੱਲ

ਗ਼ੈਨ-ਗ਼ੈਰ ਕੇਹਾ ਮੈਂਡੀ ਜਾਨ ਦਾ ਮੁੱਲ,

ਇਕ ਧੁੱਪ ਨਿਗਾਹ ਦੇ ਚੋਕ ਮੀਆਂ ।

ਕਰਜ਼ ਕੇਹਾ ਤੇ ਹੁਧਾਰ ਕੇਹਾ,

ਹੱਥ ਦੇਹ ਜੋ ਦੇਣਾ ਏ ਰੋਕ ਮੀਆਂ ।

ਮੁੱਲ ਕੇਹਾ ਮੈਂ ਤਾਂ ਘੋਲ ਘੱਤਾਂ,

ਤੈਥੋਂ ਸਭ ਜਹਾਨ ਦਾ ਥੋਕ ਮੀਆਂ ।

ਅਲੀ ਹੈਦਰ ਸਦਕੇ ਰਾਂਝਣ ਉਤੋਂ,

ਮਹੀਂ ਭੀ ਨਾਲੇ ਝੋਕ ਮੀਆਂ ।੧੯।

📝 ਸੋਧ ਲਈ ਭੇਜੋ