ਗ਼ੈਨ-ਗ਼ੁਲਾਮੀ ਦਾਵਾ ਨਹੀਂ

ਗ਼ੈਨ-ਗ਼ੁਲਾਮੀ ਦਾਵਾ ਨਹੀਂ,

ਪਰ ਗੋਲੀਆਂ ਦੀ ਪੜਗੋਲੀਆਂ ਮੈਂ

ਵਾਉ ਵਿਛੁੰਨੀ ਵਾਂਗਰ ਤੈਂਡੀਆਂ,

ਮਹੀਂ ਦੀ ਖਾਕ ਤੋਂ ਘੋਲੀਆਂ ਮੈਂ

ਉੱਡੀਆਂ ਪ੍ਰੇਮ ਦੇ ਝੁਲਿਆਂ ਵਲ,

ਦਿਲ ਬੇਲੇ ਦੇ ਬੋਲੜੀ ਝੋਲੀ ਆਂ ਮੈਂ

ਮਹੀਂ ਦੀ ਖਾਕ ਅੰਬਰ ਕਰੇਸਾਂ,

ਹੈਦਰ ਖੇਡਸਾਂ ਹੋਲੀਆਂ ਮੈਂ ।੧੯।

📝 ਸੋਧ ਲਈ ਭੇਜੋ