ਗ਼ੈਨ-ਗ਼ੁਸਾ ਕੇਹਾ ਅਸਾਂ ਆਜਿਜ਼ਾਂ ਤੇ

ਗ਼ੈਨ-ਗ਼ੁਸਾ ਕੇਹਾ ਅਸਾਂ ਆਜਿਜ਼ਾਂ ਤੇ,

ਇਨ੍ਹਾਂ ਖੇੜਿਆਂ ਤੇ ਕੇਹੀ ਤੰਗ ਆਏ

ਹੋਈ ਸ਼ਕਰ ਫਾਹੀ ਇਨ੍ਹਾਂ ਖੇੜਿਆਂ ਨੂੰ,

ਬਸ ਜ਼ੁਲਫ਼ ਕਿਉਂ ਗਾਹਲ ਥੋਂ ਤੰਗ ਆਏ

ਜ਼ਾਲਿਮ ਖਤ ਹੈ ਤਿਲਕ ਮੱਥੇ ਦਾ,

ਖੁਨ ਗ਼ਰੀਬਾਂ ਦੇ ਰੰਗ ਆਏ

ਹਿਕੇ ਘੜੀ ਸਾਨੂੰ ਹਿਕੇ ਖੂਹ ਘੱਤੇ,

ਹਿਕੇ ਬੋੜ ਸਾਨੂੰ ਵਿਚ ਰੰਗ ਆਏ

ਹੈਦਰ ਜ਼ੁਲਫ਼ ਦਾ ਅਸਾਂ ਨੇ ਕੀ ਕੀਤਾ,

ਰਾਹ ਜਾਂਦਿਆਂ ਜੋ ਸਾਨੂੰ ਡੰਗ ਆਏ ।੧੯।

📝 ਸੋਧ ਲਈ ਭੇਜੋ