ਘਰ ਘਰ ਵਿਚ ਹਨ੍ਹੇਰਾ

ਘਰ ਘਰ ਵਿਚ ਹਨ੍ਹੇਰਾ ਹੈ, 

ਕੇਹੋ ਜਿਹਾ ਸਵੇਰਾ ਹੈ ?

ਦਿਨ ਦਫ਼ਤਰ ਵਿਚ ਕੱਟਦੇ ਹਾਂ,

ਘਰ ਤਾਂ ਰੈਣ-ਬਸੇਰਾ ਹੈ।

ਰੂਹ ਦਾ ਜ਼ਿਕਰ ਨਾ ਕਰਿਆ ਕਰ,

ਦੇਹ ਦਾ ਦੁੱਖ ਬਥੇਰਾ ਹੈ।

ਇਕੋ ਘਰ ਦੇ ਜੀਆਂ ਦਾ,

ਵੱਖੋ ਵੱਖਰਾ ਘੇਰਾ ਹੈ।

ਏਥੇ ਕੁਝ ਵੀ ਆਪਣਾ ਨਹੀਂ, 

ਸਭ ਕੁਝ ਤੇਰਾ ਮੇਰਾ ਹੈ।

ਕੰਡਿਆਂ ਵਿਚ ਮੁਸਕੌਂਦੇ ਨੇ,

ਫੁੱਲਾਂ ਦਾ ਹੀ ਜੇਰਾ ਹੈ।

📝 ਸੋਧ ਲਈ ਭੇਜੋ