ਘਰ ਵਾਲੀ ਤੇ ਬਹਿ ਗਈ

ਘਰ ਵਾਲੀ ਤੇ ਬਹਿ ਗਈ ਨੁਕਰੇ ਦਾਜ ਦਾ ਕਰਨ ਸਿਆਪਾ ਜੀ

ਧੀ ਮੇਰੀ ਨੇ ਆਖਿਆ ਜਿਸ ਦਿਨ ਪਹਿਲੀ ਵਾਰੀ ਭਾਪਾ ਜੀ ।

ਉਂਜ ਤੇ ਰਹਿਣੈਂ ਹਰ ਵੇਲੇ ਤੂੰ ਸਾਹ ਰਗ ਤੋਂ ਵੀ ਨੇੜੇ ਪਰ,

ਮੇਰੀਆਂ ਅੱਖੀਆਂ ਦੇਖਣਾ ਚਾਹਵਣ ਤੇਰਾ ਅਸਲ ਸਰਾਪਾ ਜੀ ।

ਸਾਡੀਆਂ ਗੱਲਾਂ ਲੱਲੇ ਪਾਈਆਂ ਵੇਲਾ ਟਾਲੇਂ ਲਾਰਿਆਂ ਵਿਚ,

ਪਿਆਰ ਮੁਹੱਬਤ ਗ਼ੈਰਾਂ ਜੋਗਾ ਇਹ ਕਾਹਦਾ ਸਜਨਾਪਾ ਜੀ ।

'ਆਹੂ' ਦਿਲ ਦੀ ਧਰਤੀ ਦਾ ਉਹ ਕੱਲਮ-ਕੱਲਾ ਹਾਕਮ ਏ,

ਅੰਗ ਅੰਗ ਉੱਤੇ ਲਾ ਰੱਖਿਆ ਏ ਉਹਦੇ ਨਾਂ ਦਾ ਛਾਪਾ ਜੀ ।

📝 ਸੋਧ ਲਈ ਭੇਜੋ