ਥੁੜ੍ਹਾਂ ਤੰਗੀਆਂ ਦੇਸ਼ ਨਪੀੜ ਧਰਿਆ, 

ਜਮ੍ਹਾਂ-ਖੋਰੀਆਂ ਹਰ ਥਾਂ ਲਾਏ ਡੇਰੇ ।

ਬੈਠੇ ਡਿਪੋਆਂ ਤੇ ਲੋਕੀਂ ਹਾਰ ਹੋਏ, 

ਮਾਰ ਮਾਰ, ਬਾਜ਼ਾਰਾਂ ਦੇ ਵਿਚ ਫੇਰੇ ।

ਨਜ਼ਰ ਹੋਰ ਨ ਆਉਂਦੀ ਜਦੋਂ ਸੂਰਤ,

ਪਾਉਣ ਜਾ ਵਜ਼ੀਰਾਂ ਨੂੰ ਉਹ ਘੇਰੇ ।

ਹੁਣ ਤਾਂ ਜਾਪਦਾ ਦੇਸ਼ ਦਾ ਰੱਬ ਰਾਖਾ,

ਨ ਕੁਛ ਵੱਸ ਤੇਰੇ, ਨਾ ਹੁਣ ਵੱਸ ਮੇਰੇ ।

📝 ਸੋਧ ਲਈ ਭੇਜੋ