ਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ

ਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ

ਸੱਪਾਂ ਜਿਹੇ ਕਿਰਦਾਰ ਨੇ ਇਥੇ ਯਾਰਾਂ ਦੇ

ਹੁਣ ਤੇ ਇਸ ਬਸਤੀ ਦਾ ਰੱਬ ਰਾਖਾ

ਨੀਤਾਂ ਦੇ ਵਿਚ ਖੋਟ ਨੇ ਪਹਿਰੇਦਾਰਾਂ ਦੇ

ਜਾਵਣ ਵਾਲੇ ਨਿੰਦਰ ਨਾਲ਼ ਲੈ ਗਏ ਨੇ

ਅਖੀਆਂ ਵਿਚ ਜਗਰਾਤੇ ਨੇ ਦਿਲਦਾਰਾਂ ਦੇ

ਕਿੰਨੀਆਂ ਸੁੱਚੀਆਂ ਚੁੰਨੀਆਂ ਪੈਰੀਂ ਰੁਲੀਆਂ ਨੇ

ਸ਼ਮਲੇ ਮੁੜ ਵੀ ਉੱਚੇ ਨੇ ਸਰਦਾਰਾਂ ਦੇ

ਵੈਰ ਵਿਰੋਧ ਤੇ ਨਫ਼ਰਤ ਅੱਤਾਂ ਚਾਈਆਂ ਨੇ

ਕਦ ਆਵਣਗੇ ਖ਼ਬਰੇ ਮੌਸਮ ਪਿਆਰਾਂ ਦੇ

ਬੇਫ਼ੈਜ਼ਾਂ 'ਚੋਂ ਕੀ ਲੱਭਦੇ ਆਜ਼ਮ ਜੀ

ਅੱਕਾਂ ਤੇ ਨਈਂ ਲਗਦੇ ਫੁੱਲ ਅਨਾਰਾਂ ਦੇ

📝 ਸੋਧ ਲਈ ਭੇਜੋ