ਘੋਲੀ ਵੰਞਾਂ ਸਾਂਈਂ ਤੈਥੋਂ

ਘੋਲੀ ਵੰਞਾਂ ਸਾਂਈਂ ਤੈਥੋਂ,

ਹਾਲੁ ਅਸਾਡੇ ਦੇ ਮਹਿਰਮ ਸੱਜਣਾ

ਕਦੀ ਤਾਂ ਦਰਸ ਦਿਖਾਲਿ ਪਿਆਰਿਆ,

ਸਦਾ ਸੁਹਾਰਾ ਪੜਦੇ ਕੱਜਣਾ ।ਰਹਾਉ।

ਏਹੋ ਮੰਗਿ ਲੀਤੀ ਤਉ ਕੋਲੋਂ,

ਪਲਿ ਪਲਿ ਬਢੇ ਤੁਸਾਂ ਵਲਿ ਲੱਗਣਾ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,

ਹਰ ਦਮ ਨਾਮ ਤੁਸਾਡੇ ਰੱਜਣਾ ।2।

📝 ਸੋਧ ਲਈ ਭੇਜੋ