ਹੈ ਤੇਰੇ ਅੰਦਰ ਤਾਕਤ ਜਜ਼ਬੇ ਨਾਲ ਲੜਨ ਦੀ ਚਾਹਤ
ਸਾਹਮਣੇ ਹਿੱਕ ਤਾਣ ਗੁਫ਼ਤੂਗੁ ਕਰਨ ਦੀ ਚਾਹਤ
ਤੇ ਜੋਸ਼ ਨਾਲ ਤਿਰੰਗਾ ਹੱਥ ਵਿੱਚ ਫੜਨ ਦੀ ਚਾਹਤ
ਦਿਲ ਵਿੱਚ ਰੱਖਕੇ ਜਿਗਰਾ ਦੇਸ਼ ਲਈ ਮਰਨ ਦੀ ਚਾਹਤ
ਚੰਗੀ ਸੋਚ ਨੂੰ ਦਿਮਾਗ ਦੇ ਫਰੇਮ ਵਿੱਚ ਮੜਨ ਦੀ ਚਾਹਤ
ਬੜੇ ਠਰੰਮੇ ਨਾਲ ਦੂਸਰੇ ਦੀ ਗੱਲ ਜਰਨ ਦੀ ਚਾਹਤ
ਖੋਟੀਆਂ ਸਰਕਾਰਾਂ ਲਈ ਸਾਜਿਸ਼ ਘੜਨ ਦੀ ਚਾਹਤ
ਕੌਮ ਦੇ ਵਰਿਸਾਂ ਲਈ ਖੂਨ ਦੀ ਬੋਤਲ ਭਰਨ ਦੀ ਚਾਹਤ
ਹੈ ਤੁਹਾਡੇ ਅੰਦਰ ਪੰਜਾਬੀ ਸਾਹਿਤ ਨੂੰ ਪੜਨ ਦੀ ਚਾਹਤ
ਭੀੜ ਦੇ ਮੈਦਾਨ ਵਿੱਚ ਮੀਂਹ ਵਾਂਗ ਵਰਨ ਦੀ ਚਾਹਤ