ਵੇਖ ਕੇ ਫੱਟ ਸੀਨੇ ਦੇ ਚੰਨਾਂ
ਤੂੰ ਵੀ ਹੱਸਦੇ ਫੁੱਲਾਂ ਦੀ ਗੱਲ ਸੋਚੀ
ਹੋਂਠਾਂ ਉੱਤੇ ਹੋਈਆਂ ਕੂਕਾਂ
ਤੂੰ ਵੀ ਆਪਣੇ ਕੰਨੀਂ ਸੁਣੀਆਂ
ਸੜਕਾਂ ਉੱਤੇ ਸੱਧਰਾਂ ਦੇ ਜ਼ਖ਼ਮੀ ਪਰਛਾਵੇਂ
ਤੂੰ ਵੀ ਆਪਣੀ ਅੱਖੀਂ ਡਿਠੇ
ਹੰਝੂ ਹੰਝੂ ਸਾਗਰ
ਤੋਂ ਵੀ ਤਾਰੂ ਬਣਿਆਂ
ਤੇਰੇ ਹੱਥਾਂ ਦੇ ਵਿਚ ਵੀ ਮੈਂ ਖੁੱਲ੍ਹੀ ਵੇਖੀ
ਸੱਚ ਦੀ ਬਾਣੀ
ਮੁੜ ਪਲ ਦੋ ਪਲ ਮਗਰੋਂ ਚੰਨਾਂ
ਤੂੰ ਚਾ ਪੀਤਾ ਮੌਤ ਕੁੜੀ ਦੇ ਹੱਥੋਂ ਪਾਣੀ
ਮੈਨੂੰ ਮੁੜ ਮੁੜ ਪੁੱਛੇ ਵੇ ਤੇਰੀ ਮਾਂ ਰਾਣੀ
ਨੀ ਦੱਸ ਕਿੱਥੇ ਮੇਰੇ ਇੱਜ਼ਤ ਬੈਗ ਨੇ ਜਾ ਕੇ ਡੇਰਾ ਲਾਇਆ
ਨੀ ਤੇਰੇ ਮਹੀਂਵਾਲ ਦੇ ਜੀਵਨ ਸ਼ਹਿਰ ਨੂੰ ਕੁੜੀਏ
ਕਿਹੜੀ ਗੱਡੀ ਜਾਨੀ