ਗੁਰੂ ਤੋਂ ਗਿਆਨ ਲੈਕੇ, ਉੱਚੇ ਫੁਰਮਾਨ ਲੈਕੇ

ਅਕਲਾਂ ਦਾ ਦਾਨ ਲੈਕੇ, ਬੰਦਾ ਚੜੇ ਪੌੜੀਆਂ॥

ਜੋ ਨੀਵੇਂ ਹੋਕੇ ਸਿੱਖਦੇ ਨੇ, ਵੱਖਰੇ ਹੀ ਦਿੱਖਦੇ ਨੇ

'ਸੱਤੇ' ਜਿਹੇ ਲਿੱਖਦੇ ਨੇ, ਉਹਨਾਂ ਦੀਆਂ ਘੌੜੀਆਂ॥

ਸਬਰਾਂ ਦੀ ਜੰਗ ਨਾਲ, ਮੇਹਨਤਾਂ ਦੇ ਰੰਗ ਨਾਲ

ਗੁਰੂ ਜੀ ਦੇ ਢੰਗ ਨਾਲ, ਕਦਮਾਂ ਵਿਧਾਉਦੇ ਜੋ॥

ਲੱਗਦੇ ਕਿਨਾਰੇ ਉਹੀ, ਜਾਦੇ ਸਤਿਕਾਰੇ ਉਹੀ

ਬਣਦੇ ਸਤਾਰੇ ਉਹੀ, ਗੁਰੂ ਨੂੰ ਧਿਆਉਦੇ ਜੋ॥

📝 ਸੋਧ ਲਈ ਭੇਜੋ