ਗੁਰੂ ਨਾਨਕ ਦੇਵ ਜੀ

ਹੋ ਜੀ ਕੱਤੇ ਦੀ ਪੁੰਨਿਆ ਨੂੰ , ਲਿਆ ਅਵਤਾਰ,

ਜਿਓਾ ਕਰ ਸੂਰਜ ਨਿਕਲਿਆ, ਦੂਰ ਹੋਇਆ ਅੰਧਕਾਰ,

ਕਲਯੁਗ ਰੱਥ ਅਗਨ ਦਾ, ਕਰਦਾ ਮਾਰੋ ਮਾਰ,

ਬਾਬਾ ਤੇਰੇ ਨੂਰ ਨੇ, ਕਰਤਾ ਠੰਡਾ ਠਾਰ...........

ਹੱਥੀਂ ਕਰ ਕੇ ਮਿਹਨਤਾਂ ਖੱਟ ਲਓ, ਨਾਮ ਨੂੰ  ਜਪ ਲਓ,

ਤੇ ਵੰਡ ਕੇ ਛਕ ਲਓ, ਛੱਡ ਦੋ ਹੋਰ ਭਕਾਈ ਨੂੰ ...

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ .....

ਪਾਂਧੇ ਇਹ ਜੋ ਤੇਰਾ ਕੈਦਾ, ਏਹਨੇ ਕਰਨਾ ਨੀ ਕੋਈ ਫੈਦਾ,

ਜੇ ਨੀ ਦਿਲ ਵਿੱਚ ਅੱਲ੍ਹਾਹ ਹੈਗਾ, ਸਮਝੋ ਇਸ ਪੜ੍ਹਾਈ ਨੂੰ ...

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ....

ਮੋਦੀਖਾਨੇ ਵਾਹਿਗੁਰੂ ਬੋਲੇ, ਨਾਲੇ ਤੇਰਾ ਤੇਰਾ ਤੋਲੇ,

ਲੋਕੋ ਕੀ ਮੱਕੀ ਕੀ ਛੋਲੇ, ਵੰਡਤੇ ਮਾਈ ਭਾਈ ਨੂੰ ....

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ .....

ਬਾਬੇ ਮਾਰ ਬਾਣੀ ਦੀ ਮਾਰ, ਆਖਿਆ ਬਾਬਰ ਨੂੰ  ਲਲਕਾਰ,

ਰਾਜਿਆ ਛੱਡ ਦੇ ਅੱਤਿਆਚਾਰ, ਸਮਝ ਲੈ ਹੁਕਮ ਖੁਦਾਈ ਨੂੰ ...

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ......

ਕੌਡੇ ਰਾਖਸ਼, ਵਲੀ ਕੰਧਾਰੀ, ਰੋਟੀ ਲਾਲੋ ਦੀ ਸਰਕਾਰੀ,

ਬਾਬੇ ਗੱਲ ਸਮਝਾਤੀ ਸਾਰੀ, ਮਿਹਨਤ ਕਰਕੇ ਲਾਹੀ ਨੂੰ ....

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ....

ਫੇਰ ਜਾ ਸਿੱਧਾਂ ਨੂੰ  ਸਮਝਾਇਆ, ਏਨੀ ਗੱਲੀਂ ਸਾਹੁ ਨਾ ਪਾਇਆ,

ਰਾਗ ਰਾਮਕਲੀ ਦਾ ਲਾਇਆ, ਕੱਟ ਤਾ ਜਮ ਦੀ ਫਾਹੀ ਨੂੰ ....

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ........

ਵਿੱਚ ਕਰਤਾਰਪੁਰੇ ਦੇ ਕੇ, ਦੱਸਿਆ ਲੋਕਾਂ ਨੂੰ  ਸਮਝਾਕੇ,

ਆਪਣੇ ਖੇਤਾਂ ਵਿੱਚ ਹਲ਼ ਵਾਹ ਕੇ, ਦੱਸਿਆ ਜੁਗਤ ਕਮਾਈ ਨੂੰ ......

ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ........

📝 ਸੋਧ ਲਈ ਭੇਜੋ