ਦੁਨੀਆਂ 'ਚ ਕਈ ਗੁਵਾਚਦੇ ਤੇ ਲੱਭਦੇ ਰਹੇ ।

ਮੈਂ ਗੁਵਾਚਣ ਦਾ ਸੋਚ, ਕਿਹੜਾ ਨਵੇਂ ਕੰਮੀ ਪੈਣਾ ਏਂ ।

ਯਾਰ ਮੈਂ ਆਪ ਗੁਆਚਣਾ ਤੇ ਜਾਣ ਕੇ ਨਹੀ ਲੱਭਣਾ ।

ਤੁਸੀਂ ਲਾਹਨਤੀ ਮੈਨੂੰ ਏਵੇਂ ਨਾਮ ਦੇਣਾ ਏਂ ।

ਮੈਂ ਆਪਣੀ ਮਰਜ਼ੀ ਗੁਵਾਚਣਾ, ਤੁਸੀਂ ਵੀ ਗੁਆਚ ਜਾਇਓ ।

ਕਿਹੜਾ ਮੈਨੂੰ ਲੱਭਣ ਲਈ, ਤ੍ਹਾਨੂੰ ਢੋਲ ਵਜਾਉਣਾ ਪੈਣਾ ਏਂ

ਯਾਰ, ਗੁਵਾਚਣ ਦਾ ਵੀ ਇੱਕ ਵੱਖਰਾ ਸੁਵਾਦ ਜੇ ।

ਫਿਕਰ ਚ ਹੋਣੇ ਜਿੰਨਾਂ, ਮੇਰੇ ਤੋਂ ਕੁਝ ਲੈਣਾ ਏਂ ।

ਗੁਆਚਣ ਤੋਂ ਵੀ ਚੰਗਾ ਨੀ, ਮੈਂ ਮਰ ਕੇ ਹੀ ਵੇਖ ਲਵਾਂ ।

ਉਹ ਕਿੰਨੀ ਜਲਦੀ ਭੁੱਲਦੇ, ਜਿੰਨਾਂ ਖਾਤਰ ਮਰਨਾ ਪੈਣਾ ਏਂ ।

ਮਰਨ ਤੋਂ ਵੀ ਚੰਗਾ ਨੀ ਮੈਂ, ਯਾਦਾਸ਼ਤ ਭੁੱਲ ਵੇਖਲਾਂ ।

ਕਿਹੜੀ ਗੱਲ ਯਾਦ ਕਰਾਉਂਦੇ, ਤੇ ਕਿ੍ਹੰਨਾਂ ਮਤਲਬ ਲੈਣਾ ਏਂ ।

ਫਿਰ ਮੈਂ ਮਰਨ ਦੀ ਸੋਚ ਮਰ ਗਈ, ਤੇ ਹੁਣ ਤੱਕ ਨਹੀ ਜੀਵੀ ।

ਕਿ ਮਰੀ ਨੂੰ  ਤਾਂ ਲੋਕਾਂ ਸਲਾਹੁਣਾ, ਤੇ ਬੁਲਾਉਣਾ ਮੈਨੂੰ ਪੈਣਾ ਏਂ ।

ਲੱਗੇ ਆਪਣੇ ਕਰਨ ਅਰਦਾਸਾਂ ਤੇ ਰੂਹਾਂ ਦੇ ਮਕਾਨ ਬੋਲੇ ।

ਨਾਨਕ ਸਾਹਿਬ ਸਰਬ ਨੂੰ , ਹੁਣ ਤ੍ਹਾਨੂੰ ਚਰਨੀ ਲਾਉਣਾ ਪੈਣਾ ਏਂ ।

ਸੋਚ ਸੋਚ ਸੱਚੀਂ, ਮੈਂ ਤਾਂ ਸੋਚ ਨੂੰ  ਬਦਲ ਲਿਆ ਕਿ ।

ਸਾਰੇ ਕੀਤੇ ਕਰਾਏ ਦਾ ਏਨਾਂ, ਏਵੇਂ ਭਾਂਡਾ ਭੰਨ ਦੇਣਾ ਏਂ ।

ਤਾਂ ਹੁਣ ਬੇਧੜਕ ਸੱਚ ਲਿਖਣ ਬਾਰੇ, ਕਲਮ ਚੁੱਕੀ ਦੋਸਤੋ ।

ਕਿਉਕਿ ਮੋਇਆਂ ਬਾਅਦ ਕਿਸੇ, ਕੋਈ ਫ਼ਰਕ ਨਾ ਪੈਣਾ ਏਂ ।

📝 ਸੋਧ ਲਈ ਭੇਜੋ