ਹਾਂ ਮੈਂ ਰੀਝ ਹੈ ਪਾਲ਼ੀ

ਹਾਂ ਮੈਂ ਰੀਝ ਹੈ ਪਾਲ਼ੀ, ਸੱਜਣ ਨੂੰ  ਨੇੜਿਓਂ ਤੱਕਣ ਦੀ ।

ਕੀਤੀ ਹੈ ਫੁੱਲ ਤਿਆਰੀ ਮੈਂ, ਓਸ ਲੁਕੇ ਨੂੰ  ਲੱਭਣ ਦੀ ।

ਲੁਕੇ ਨੂੰ  ਲੱਭਣ ਦੀ ਤੇ ਲੱਭ ਲੁਕਾ ਕੇ ਰੱਖਣ ਦੀ ।

ਲੁਕਾ ਕੇ ਰੱਖਣ ਦੀ ਤੇ ਕੱਲੀ ਬਹਿ ਕੇ ਤੱਕਣ ਦੀ ।

ਬਹਿ ਕੇ ਤੱਕਣ ਦੀ ਤੇ ਦਿਲ ਦੀ ਗੱਲ ਰੱਖਣ ਦੀ ।

ਦਿਲੇ ਦੀ ਗੱਲ ਰੱਖਣ ਦੀ, ਜ਼ਰਾ ਨਾ ਵਲ਼ ਰੱਖਣ ਦੀ ।

ਵਲ਼ ਰੱਖਣ ਦੀ, ਨਾ ਵਲ਼ ਵਿੱਚ ਛਲ ਰੱਖਣ ਦੀ ।

ਹਾਂ ਮੈਂ ਰੀਝ ਹੈ ਪਾਲ਼ੀ, ਸੱਜਣ ਨੂੰ  ਨੇੜਿਓਂ ਤੱਕਣ ਦੀ ।

ਨੇੜਿਓਂ ਤੱਕਣ ਦੀ, ਤੇ ਤੱਕ ਤੱਕ ਨਾ ਥੱਕਣ ਦੀ ।

ਤੱਕ ਨਾ ਥੱਕਣ ਦੀ, ਵੇਖ ਨੈਣੀ ਹੰਝੂ ਡੱਕਣ ਦੀ ।

ਹੰਝੂ ਡੱਕਣ ਦੀ, ਪਿਆਰ ਨਾ ਉ੍ਹਦੇ ਗਲ਼ ਲੱਗਣ ਦੀ ।

ਗਲ਼ ਲੱਗ ਕੇ ਤੇ, ਦਿਲ ਦੀ ਧੜਕਣ ਰੋਕਣ ਦੀ ।

ਹੌਕਾ ਵੱਡਾ ਲੈ ਕੇ ਤੇ, ਰੱਜ ਰੱਜ ਰੋ ਕੇ ਹੱਸਣ ਦੀ ।

ਰੋ ਕੇ ਹੱਸਣ ਦੀ ਤੇ ਉਸਦੇ ਨਾਮ ਨਾਲ ਜਚਣ ਦੀ ।

ਗੱਲ ਕਰ ਲੱਗਗੀ ਫੱਬਣ ਜੀ, 'ਸਰਬ' ਕਮਲ਼ੀ ਹੋ ਸੱਜਣ ਦੀ ।

📝 ਸੋਧ ਲਈ ਭੇਜੋ