ਹਾਦਸਿਆਂ ਦੀ ਹਾਮੀ ਭਰਦੇ ਚੌਰਸਤੇ

ਹਾਦਸਿਆਂ ਦੀ ਹਾਮੀ ਭਰਦੇ ਚੌਰਸਤੇ।

ਹਾਦਸਿਆਂ ਤੋਂ ਹੁਣ ਨਾ ਡਰਦੇ ਚੌਰਸਤੇ।

ਜਦ ਵੀ ਪਿੱਠ ਦਿਖਾਉਂਦਾ ਹਾਂ ਫੁਟ-ਪਾਥਾਂ ਨੂੰ, 

ਅਕਸਰ ਮੇਰਾ ਪਿੱਛਾ ਕਰਦੇ ਚੌਰਸਤੇ

ਉਸਦੇ ਘਰ ਵੱਲ ਆਉਂਦੇ ਹਰ ਇਕ ਰਸਤੇ ਵਿਚ, 

ਸਿਮਟ ਗਏ ਨੇ ਦੁਨੀਆ-ਭਰ ਦੇ ਚੌਰਸਤੇ

ਸ਼ਹਿਰਾਂ ਅੰਦਰ ਇਹ ਕੀ ਭਾਣਾ ਵਰਤ ਗਿਆ

ਸ਼ਾਮ-ਢਲੇ  ਵੀ ਸਾਂ-ਸਾਂ ਕਰਦੇ ਚੌਰਸਤੇ

ਚੁਲਬੁਲੀਆਂ ਧੁੱਪਾਂ ਨੂੰ ਤੱਕ ਕੇ 'ਇਕਵਿੰਦਰ', 

ਠੰਡੇ-ਠੰਡੇ ਹਉਕੇ ਭਰਦੇ ਚੌਰਸਤੇ

ਸਾਡਾ ਸਾਇਆ ਕਰਦਾ ਸਾਡੀ ਜਾਸੂਸੀ,

'ਇਕਵਿੰਦਰ' ਨਿਗਰਾਨੀ ਕਰਦੇ ਚੌਰਸਤੇ।

📝 ਸੋਧ ਲਈ ਭੇਜੋ