ਹਾਲ ਕਿਸਨੂੰ? ਅਸੀ ਸੁਨਾਉਣ ਲਗੇ

ਹਾਲ ਕਿਸਨੂੰ? ਅਸੀ ਸੁਨਾਉਣ ਲਗੇ।

ਜ਼ਖ਼ਮ ਸੀਨੇ ਦੇ ਮੁਸਕਰਾਉਣ ਲਗੇ।

ਉਸਨੂੰ ਜ਼ਾਲਮ ਕਿਹਾ ਨਹੀਂ ਕਿਸਨੇ,

ਜਿਸਨੂੰ ਪਲਕਾਂ ਤੇ ਹਾਂ ਬਿਠਾਉਣ ਲਗੇ।

ਖੂਨ ਦਿਲ ਦਾ ਹੈ ਕੀਤਾ ਤਾਂ ਕਿਸਨੇ?

ਵੇਖੋ ਤਲੀਆਂ ਤੇ ਉਹ ਸਜਾਉਣ ਲਗੇ।

! ਸੁਬ੍ਹਾ ਤੂੰ ਅਜੇ ਨਹੀਂ ਵਿਸਰੀ,

ਤੇਰੇ ਸੁਪਨੇ ਬੜੇ ਨੇ ਆਉਣ ਲਗੇ

ਲਰਜ਼ ਉੱਠੀ ਹਵਾ ’ਚ ਜਦ ਸਰਗਮ,

ਕੁਝ ਪਰਿੰਦੇ ਵੀ ਗੁਨਗੁਨਾਉਣ ਲਗੇ।

ਤੇਰੀ ਅੱਖਾਂ 'ਚ ਹੋਰ ਹੈ ਕੀਹ ਪਿਆ,

ਭਾਗ ਫਿਰ ਵੀ ਅਸੀਂ ਅਜ਼ਮਾਉਣ ਲਗੇ।

ਬੀਤੇ ਮੌਸਮ ਨੂੰ ਜਦ ਭੁਲਾ ਬੈਠੇ,

ਰੰਗ ਮੁੜ ਮੁੜ ਕੇ ਯਾਦ ਆਉਣ ਲੱਗੇ।

📝 ਸੋਧ ਲਈ ਭੇਜੋ