ਹਾਸੇ ਵਿਕਦੇ

ਏਥੇ ਕੀਮਤ ਨਈਓ ਪੈਦੀ ਰੌਂਦੇ ਚੇਹਰਿਆਂ ਦੀ…….,

ਏਥੇ ਹਾਸੇ ਵਿੱਕਦੇ 'ਸੱਤਿਆ' "ਹੱਸਦਾ" ਰਿਹਾ ਕਰ ਤੂੰ!

ਜੇ ਫੁਰਸਤ ਮਿਲੇ ਵੇ ਤੈਨੂੰ ਸ਼ਾਹੀ ਜਿੰਦਗੀ ਚੋ"…….,

ਹਾਲ ਚਾਲ ਵੇ ਪੁੱਛਦਾ "ਦੱਸਦਾ" ਰਿਹਾ ਕਰ ਤੂੰ!

ਅੱਗ ਬਬੂਲਾ ਹੋ ਕੇ ਸਿਰ ਦਿਆ ਸਾਈਆਂ ਵੇ…….,

ਐਵੇ ਨਾਂ" ਤਾਹਨੇ ਮੇਹਣੇ "ਕੱਸਦਾ" ਰਿਹਾ ਕਰ ਤੂੰ!

ਮਿਲੇ ਨੇ ਸਾਸ ਉਧਾਰੇ ਗਵਾ ਨਾਂ ਟੈਂਸ਼ਨ 'ਚ

ਜੋ ਹੋਣਾ ਉਈਓ ਹੋਣਾ "ਵੱਸਦਾ" ਰਿਹਾ ਕਰ ਤੂੰ!

ਮਾਣ ਮੁਹੱਬਤਾਂ ਰੱਜਕੇ ਮੇਲਾ ਲੁੱਟ ਸੱਜਣਾਂ…….,

ਐਵੇ ਨਾਂ' ਵਿੱਚ ਕੜਿੱਕੀ "ਫੱਸਦਾ" ਰਿਹਾ ਕਰ ਤੂੰ!

ਕਰਿਆ ਕਰ ਵੇ ਕਦਰਾਂ ਕਦਰਾਂ ਕਰਦਾ ਜੋ…….,

ਹਰ ਵੇਲੇ ਨਾਂ" ਨਾਗ਼ਾ "ਡੱਸਦਾ" ਰਿਹਾ ਕਰ ਤੂੰ!

ਮੋਇਆਂ ਪਿੱਛੋ ਯਾਰ ਮੋਤੀ ਨਈ ਲੱਭਣੇ…….,

ਨਾਂ" ਬੇਮੁੱਲੇ ਇਹ ਮੋਤੀ "ਧੱਸਦਾ" ਰਿਹਾ ਕਰ ਤੂੰ!

'ਫਰੀਦਸਰਾਈਆਂ' ਆਪਣੇ ਛੱਡਕੇ ਗੈਰ ਦੀਆਂ…….,

ਤਲੀਆਂ ਨਾਂ" ਵੇ ਐਵੇ "ਝੱਸਦਾ" ਰਿਹਾ ਕਰ ਤੂੰ!

📝 ਸੋਧ ਲਈ ਭੇਜੋ