ਹੱਦ ਤੋਂ ਬਾਅਦ

ਬਾਰਾਂ ਵਰ੍ਹੇ ਤਾਂ ਹੱਦ ਹੁੰਦੀ ਹੈ

ਅਸੀਂ ਕੁੱਤੇ ਦੀ ਪੂਛ ਚੌਵੀ ਸਾਲ ਵੰਝਲੀ 'ਚ ਪਾ ਕੇ ਰੱਖੀ ਹੈ

ਜਿਨ੍ਹਾਂ ਲਾਠੀ ਸਹਾਰੇ ਤੁਰਨ ਵਾਲੇ

ਅਪਾਹਜ ਲੋਕਾਂ ਦੇ ਮੱਥੇ 'ਤੇ

ਮਾਊਂਟਬੈਟਨ ਨੇ 'ਆਜ਼ਾਦੀ' ਦਾ ਸ਼ਬਦ ਲਿੱਖ ਦਿੱਤਾ ਸੀ

ਅਸੀਂ ਓਹ ਮੱਥੇ

ਉਹਨਾਂ ਦੀਆਂ ਲਾਠੀਆਂ ਦੇ ਨਾਲ ਫੇਹ ਸੁੱਟਣੇ ਹਨ

ਅਸਾਂ ਇਸ ਦੀ ਪੂਛ ਨੂ ਵੰਝਲੀ ਸਣੇ

ਇਸ ਅੱਗ ਵਿਚ ਝੋਕ ਦੇਣਾ ਹੈ

ਜਿਹੜੀ ਅੱਜ ਦੇਸ਼ ਦੇ ਪੰਜਾਹ ਕਰੋੜ

ਲੋਕਾਂ ਦੇ ਮਨਾਂ ਵਿਚ ਸੁਲਘ ਰਹੀ ਹੈ

ਪੂਛ ਜਿਹੜੀ ਆਪ ਤਾਂ ਸਿੱਧੀ ਨਾ ਹੋ ਸਕੀ

ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਣਾ ?

📝 ਸੋਧ ਲਈ ਭੇਜੋ