ਕਰ ਦਿੱਤਾ ਹੈ ਜਿਉਣਾ ਮੁਸ਼ਕਿਲ।
ਏਸ ਜੁਦਾਈ ਤੋਂ ਕੀ ਹਾਸਿਲ।
ਦਿਲ ਉਹ ਸਮੁੰਦਰ ਹੈ ਕਿ ਜਿਸਦੀ,
ਨਾ ਕੋਈ ਥਾਹੁ ਨਾ ਕੋਈ ਸਾਹਿਲ।
ਸਿਰਫ਼ ਭੁਲੇਖੇ ਹਨ ਇਹ ਸਫ਼ਰ ਦੇ,
ਕਿਹੜਾ ਰਸਤਾ ਕਿਹੜੀ ਮੰਜ਼ਿਲ।
ਕੀ ਸਮਝੇਗਾ ਇਸ ਦੁਨੀਆਂ ਨੂੰ,
ਇਹ ਬੇਚਾਰਾ ਇਹ ਮੇਰਾ ਦਿਲ।
ਮੇਰੀ ਸਾਰ ‘ਸ਼ਸ਼ੀ’ ਕੀ ਜਾਣੇ,
ਉਹ ਤਾਂ ਖ਼ੁਦ ਤੋਂ ਵੀ ਹੈ ਗ਼ਾਫ਼ਿਲ।