ਮਜਨੂੰ ਥਲਾਂ 'ਚੋਂ ਲੈਲਾ ਨੂੰ ਵਾਜ ਮਾਰੀ,

ਆਜਾ ਸੁਹਣੀਏ ਕੱਲੇ ਨੂੰ ਡਰ ਲਗਦਾ।

ਮਤਾਂ ਡੁਬ ਨਾ ਜਾਏ ਨੀਂ ਦਿਲ ਮੇਰਾ, 

ਨੈਣ ਤੈਂਡੜੇ ਲਹਿਰ ਦਾ ਸਰ ਲਗਦਾ।

ਸਜਦੇ ਸਣੇ ਖ਼ੁਸ਼ਾਮਦਾ ਕਰੀ ਜਾਈਏ,

ਦਫ਼ਤਰ ਹਾਕਮ ਦਾ ਯਾਰ ਦਾ ਦਰ ਲਗਦਾ। 

ਭਾਵੇਂ ਸ਼ਕਲ ਰਕੀਬ ਦੀ ਬੜੀ ਸੁਹਣੀ, 

ਪਰ ਉਹ ਅਕਲ ਦੇ ਪੱਖੋਂ ਤਾਂ ਖਰ ਲਗਦਾ

📝 ਸੋਧ ਲਈ ਭੇਜੋ