ਤੇਰੀਆ ਗੱਲਾਂ ਬਦਲ ਗਈਆਂ,

ਤੇਰਾ ਦਿਲ ਬਦਲ ਗਿਆ।

ਜਿਦ੍ਹਾ ਦਿਲ ਕਦੇ ਮੇਰੇ ਲਈ ਧੜਕਦਾ ਸੀ,

ਓਹ ਹੁਣ ਕਿਸੇ ਹੋਰ ਦੀ ਧੜਕਣ ਸੁਣ ਕੇ ਜੀਣ ਲਗਪੇ।

ਜਿਦ੍ਹਾ ਸਾਰਾ ਟਾਈਮ ਕਦੀ ਮੇਰੇ ਲਈ ਹੁੰਦਾ ਸੀ,

ਓਹ ਕਿਸੇ ਹੋਰ ਨਾਲ ਟਾਈਮ ਬੰਨ੍ਹ ਗੱਲਾਂ ਕਰਨ ਲੱਗ ਪਏ,

ਨਾ ਇਹ ਸ਼ਾਇਰੀ ਨਾ ਇਹ ਕਵਿਤਾ।

ਇਹ ਹੁਣ ਹਾਲਾਤ ਨੇ ਮੇਰੇ,

ਜਿੰਨਾ ਬਾਰੇ ਸੋਚ ਕਦੇ ਦਿਲ ਕੰਬਦਾ ਸੀ।

ਓਹ ਸੋਚ ਹੁਣ ਹਕੀਕਤ ਬਣ ਗਈ

ਤੇ ਮੈਨੂੰ ਅੰਦਰੋਂ ਅੰਦਰੀ, ਸਿਓਂਕ ਵਾਂਗੂ ਖਾ ਰਹੀ ਹੈ।

📝 ਸੋਧ ਲਈ ਭੇਜੋ