ਹੱਕ ਦਾ ਰਾਹ

ਦੋਜ਼ਖ਼ ਇਸ਼ਕ ਆਪਣਾ

ਆਤਿਸ਼ ਮੇਰੇ ਖ਼ਮੀਰ ਦੀ

ਸਾੜੇ ਲਹੂ ਵਜੂਦ ਦਾ

ਜਿਗਰਾ ਕਰੇ ਸੁਆਹ

ਭੱਠ ਜੀਵੜਾ ਸੇਕਦਾ

ਸਾਵੇ ਪੱਤਰ ਉਮੀਦ ਦੇ

ਆਸਾਂ ਦੇ ਫੁੱਲ ਧੁਖ਼ਦੇ

ਤੱਤੜੇ ਬਲਦੇ ਸਾਹ

ਲੰਮੀ ਡੀਕ ਵਿਸਾਲ ਦੀ

ਵਾਅਦੇ ਰੋਜ਼ ਮੀਸਾਕ ਦੇ

ਅੱਖਿਓਂ ਨੂਰ ਪਘਾਰ ਕੇ

ਨੀਰ ਗਏ ਵਰਸਾ

ਮੁਠ ਹੱਡੀਆਂ ਦੀ ਖ਼ਾਕ ਸੀ

ਲੈ ਗਈ ਨਾਲ਼ ਹਵਾ

ਲੋਕਾ ਕੀ ਰੋਣਾ ਮੌਤ ਦਾ

ਮਰਨਾ ਤੇ ਹੱਕ ਦਾ ਰਾਹ

📝 ਸੋਧ ਲਈ ਭੇਜੋ