ਕੱਲ ਬਾਬੂ ਇਕ ਬਸ ਵਿਚ ਕਹਿ ਹਿਰਾ ਸੀ, 

ਜਿਸਦਾ ਦਾਅ ਲਗਦਾ ਉਹੀ ਲਾਈ ਜਾਵੇ। 

ਕੌਣ ਪੁਛਦਾ ਖੋਟਿਆਂ ਸਿੱਕਿਆਂ ਨੂੰ, 

ਹਰ ਕੋਈ ਸ਼ਹਿਰ ਦੇ ਵਿਚ ਚਲਾਈ ਜਾਵੇ। 

'ਇਕੋ ਜਹੇ ਵਿਧਾਨ ਨੇ ਹੱਕ ਦਿਤੇ', 

ਰੌਲਾ ਹਰ ਵਜ਼ੀਰ ਹੀ ਪਾਈ ਜਾਵੇ

ਫੇਰ ਸਾਡੇ 'ਚੋਂ ਕਿਸੇ ਦਾ ਦੋਸ਼ ਕੀ ?

ਵਾਂਗਰ ਹੋਰਨਾਂ ਜੇ ਵੱਢੀ ਖਾਈ ਜਾਵੇ

📝 ਸੋਧ ਲਈ ਭੇਜੋ