ਦਿਨ ਹੰਗਾਮੀਸਾ ਦੇ
ਪਤਾ ਨਹੀਂ ਕਿਵੇਂ ਪਰ ਹੋਇਆ ਜ਼ਰੂਰ ਸੀ
ਮੇਰੇ ਦਰਵਾਜ਼ੇ ਤੇ ਤਖ਼ਤੀ ਮੇਰੇ ਨਾਂ ਦੀ
ਉਤਰ ਗਈ
ਚਲੀ ਗਈ
ਪਿੱਛੇ ਇਕ ਪੂੰਝਾ ਜੇਹਾ ਛੱਡ ਕੇ
ਬਲਬ ਮੇਰੇ ਘਰ ਦੇ ਸਾਰੇ ਦੇ ਸਾਰੇ
ਨਿੰਮ੍ਹਾ ਨਿੰਮ੍ਹਾ ਜਗੇ ਸਨ
ਅਸਾਂ ਨਹੀਂ ਬਦਲੇ ਉਹ ਆਪੇ ਨਿੰਮਿਆ ਗਏ
ਪਹਿਲਾਂ ਮੈਂ ਵਲਦਾ ਸਾਂ
ਪਗੜੀ ਦੇ ਪੰਜ ਪੇਚ ਪੂਰੇ
ਪਤਾ ਨਹੀਂ ਕਿਵੇਂ ਸਾਢੇ ਚਾਰ ਪੇਚ ਹੋ ਗਏ
ਕੱਸੀ ਜਾਂ ਢਿੱਲੀ
ਪਗ ਸਿਰ ਤੇ ਨਹੀਂ ਬੱਝਦੀ
ਦਿਨ ਹੰਗਾਮੀਸਾ ਦੇ
ਪਤਾ ਨਹੀਂ ਕਿਵੇਂ ਪਰ ਹੋਇਆ ਜ਼ਰੂਰ ਸੀ