ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ

ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ,

ਹੰਝੂ ਹੰਝੂਆਂ ਤੇ ਸਿੱਟਦੇ ਗੁਜ਼ਰ ਚੱਲੇ ।

ਜ਼ਿੰਦਗੀ ਕੀ ਏ ਨੈਣਾਂ ਪਿਆਸਿਆਂ ਦੀ,

ਰੋਂਦੇ ਆਏ ਸਾਂ ਪਿੱਟਦੇ ਗੁਜ਼ਰ ਚੱਲੇ ।

ਖ਼ੂਨ ਜਿਗਰ ਦਾ ਤਲੀ 'ਤੇ ਰੱਖ ਕੇ ਤੇ,

ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ ।

ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ

ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।

📝 ਸੋਧ ਲਈ ਭੇਜੋ