ਹੰਝੂ ਡੁੱਲ੍ਹ ਨ ਸਕੇ

ਤੇਰੇ ਗ਼ਮ ਵਿਚ ਵੀ ਹੰਝੂ ਡੁੱਲ੍ਹ ਸਕੇ, 

ਅਸੀਂ ਅਪਣੀ ਖ਼ੁਦੀ ਨੂੰ ਭੁੱਲ ਸਕੇ। 

ਲਾਸ਼ ਇਬਰਤ ਲਈ ਗਈ ਟੰਗੀ, 

ਮਰ ਕੇ ਮਿੱਟੀ ਦੇ ਵਿਚ ਵੀ ਰੁੱਲ ਸਕੇ

ਉਹਨੂੰ ਦਾਅਵਾ ਹੈ ਚੰਨ ਬੁਝਾ ਦਾਂਗਾ, 

ਚਿਣਗ ਮੇਰੀ ਨੂੰ ਕਰ ਜੋ ਗੁੱਲ ਸਕੇ । 

ਤੂੰ ਤਾਂ ਪੈਰਾਂ ਚੋਂ ਚੁਗ ਲਏ ਛਾਲੇ, 

ਰਸਤੇ ਸਾਨੂੰ ਥਲਾਂ ਦੇ ਭੁੱਲ ਸਕੇ । 

ਤੇਰਾ ਸਾਹਿਲ ਅਮੀਰ ਹੈ ਤਾਂ ਸਹੀ, 

ਮੇਰੀ ਬੇੜੀ ਦਾ ਤਾਰ ਮੁਲ ਸਕੇ । 

ਦਾਗ਼ ਪਾਪਾਂ ਦੇ ਧੋ ਗਈ ਰਹਿਮਤ, 

ਮਿਹਰ ਤੇਰੀ ਦੇ ਦਾਗ਼ ਧੁਲ ਸਕੇ।

📝 ਸੋਧ ਲਈ ਭੇਜੋ