ਹਰ ਬਸ਼ਰ ਅਪਣੀ ਜਗ੍ਹਾ

ਹਰ ਬਸ਼ਰ ਅਪਣੀ ਜਗ੍ਹਾ ਮਜਬੂਰ ਹੈ। 

ਏਸ ਦੁਨੀਆਂ ਦਾ ਇਹੋ ਦਸਤੂਰ ਹੈ।

ਤੇਰੀ ਚਾਹਤ ਦਾ ਕਿ ਚਾਹਤ ਦਾ ਮਿਰੀ, 

ਹਰ ਸਿਤਾਰਾ ਦੋਸਤਾ ਬੇਨੂਰ ਹੈ।

ਆਸਮਾਨਾਂ ਨੂੰ ਹੈ ਭਾਵੇਂ ਛੋਹ ਲਿਆ, 

ਉਹ ਸਿਆਣਪ ਤੋਂ ਅਜੇ ਵੀ ਦੂਰ ਹੈ।

ਮਾਣ ਹੈ ਸਾਨੂੰ ਵੀ ਆਪਣੇ ਇਸ਼ਕ 'ਤੇ, 

ਉਹ ਜੇ ਆਪਣੇ ਹੁਸਨ ਤੇ ਮਗ਼ਰੂਰ ਹੈ।

ਸ਼ੁਕਰੀਆ ਬੇਰੁਖੀ ਤੇਰਾ ਕਿ ਹੁਣ, 

ਦਿਲ ਮਿਰਾ ਹਰ ਦਮ ਨਸ਼ੇ ਵਿਚ ਚੂਰ ਹੈ।

📝 ਸੋਧ ਲਈ ਭੇਜੋ