ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ

ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ,

ਵਿਚਿ ਹਰਿਜਨ ਲੇਟਿ ਰਹਿਆ ।1।ਰਹਾਉ।

ਆਪੇ ਫੁਲ ਆਪੇ ਖੁਸ਼ਬੋਈ,

ਆਪਿ ਭਉਰ ਹੋਇ ਬਾਂਧ ਲਇਆ ।1।

ਆਪ ਮਹਿਬੂਬ ਆਪ ਹੀ ਆਸ਼ਕ,

ਆਪ ਤਮਾਸ਼ਾ ਆਪ ਗਇਆ ।2।

ਆਪੇ ਕਥਿ ਕਥਿ ਬੈਠਾ ਵੇਖਹਿ,

ਇਵ ਵਲੀਰਾਮ ਦਾ ਨਾਉਂ ਭਇਆ ।3।

(ਰਾਗ ਸਿਰੀ ਰਾਗ)

📝 ਸੋਧ ਲਈ ਭੇਜੋ