ਹਰ ਕਿਸੇ ਨੂੰ 

ਸੋਹਣੀ,ਗੋਰੀ, ਪਤਲੀ, ਲੰਬੀ  

ਜੀਵਨ ਸਾਥਣ ਚਾਹੀਦੀ  

ਮੋਟੀਆਂ ਕਾਲੀਆਂ ਤੇ ਮਧਰੀਆਂ 

ਕੁੜੀਆਂ ਨਾਲ ਕੌਣ ਵਿਆਹ ਕਰਵਾਉਂਗਾ

  

ਹਰ ਕੁੜੀ ਨੂੰ  

 ਲੰਬਾ,ਸੁਨੱਖਾ,ਅਫ਼ਸਰ 

ਜ਼ਮੀਨ ਜਾਇਦਾਦ ਵਾਲਾ  

ਵਰ ਚਾਹੀਦਾ  

ਆਮ ਜਿਹੇ,ਬੇਜ਼ਮੀਨੇ,ਬੇਰੁਜ਼ਗਾਰ  

ਮੁੰਡਿਆਂ ਨਾਲ  

ਕੌਣ ਵਿਆਹ ਕਰਵਾਏਗੀ

ਨਸ਼ਾ ਕਰਨ ਵਾਲੇ ਨੂੰ  

ਨਾ ਪਰਿਵਾਰ ਪਸੰਦ ਕਰੇ

ਨਾ ਰਿਸ਼ਤਾ ਹੋਵੇ  

ਜਦ ਅਪਣੱਤ ਹੀ ਨਹੀਂ  

ਨਸ਼ਾ ਕਿਵੇਂ ਛੁੱਟੇਗਾ  

ਜੀਵਨ ਕਿਵੇਂ ਸੁਧਰੇਗਾ 

ਬਲਾਤਕਾਰ ਦੀ ਸ਼ਿਕਾਰ  

ਕੁੜੀ ਨੂੰ ਕੋਈ ਨਹੀਂ ਅਪਨਾਉਂਦਾ  

ਉਸ ਦਾ ਜੀਵਨ  

ਕੌਣ ਬਣਾਏਗਾ  

ਸਿਰਫਿਰੇ ਆਸ਼ਕ ਨੇ  

ਮੂੰਹ ਤੇ ਤੇਜ਼ਾਬ ਸੁੱਟਿਆ  

ਲੈ ਲਿਆ ਬਦਲਾ  

ਹੁਣ ਉਸ ਧੀ ਨੂੰ  

ਕਿਹੜਾ ਆਪਣੇ ਲੜ ਲਾਏਗਾ  

ਸੂਰਤ ਦੀ  

ਹਰ ਪਾਸੇ ਚਰਚਾ  

ਸੀਰਤ ਦਾ ਕੋਈ ਨਾਂ ਨਾ ਲੈਂਦਾ  

ਫਿਰ ਜ਼ਿੰਦਗੀ ਵਿਚ ਸੁੱਖ ਕਿੱਥੋਂ ਆਏਗਾ  

ਸੋਚੋ ਸਮਝੋ ਤੇ ਵਿਚਾਰੋ  

ਜੀਵਨ ਦਾ ਹਰ ਪੱਖ ਸਵਾਰੋ  

ਰੂਪ ਰੰਗ ਵਿੱਚ ਕੁਝ ਨਹੀਂ ਰੱਖਿਆ  

ਗੁਣ ਹੀ ਬੇੜਾ ਬੰਨੇ ਲਾਏਗਾ  

📝 ਸੋਧ ਲਈ ਭੇਜੋ